Wednesday, February 29, 2012

ਗ਼ਜ਼ਲ -ਹਮਸਫਰ ਬਰਜਿੰਦਰ ਚੌਹਾਨ

barjinder chohan punjabi de modren gazals poets vicho ikk famous naam ,punjabi de naamvaar newspapers ajit punjabi tribune te magzines vich usdia gazala v te kavitava shapdia rehndia ne ,main vi uss di kalm da mureed han ,ethey uss di ikk bahut sohni gazal pesh hai ....

ਹਮਸਫਰਾਂ ਦੇ ਹੋਠਾਂ ਉੱਤੇ ਖ਼ਾਮੋਸ਼ੀ ਦੇ ਤਾਲੇ ਸੀ
ਕੌਣ ਕਿਸੇ ਦਾ ਦੁਖ ਵੰਡਾਉਂਦਾ, ਸਭ ਦੇ ਪੈਰੀਂ ਛਾਲੇ ਸੀ

ਕੋਲ ਗਏ ਤਾਂ ਜ਼ਹਿਰੀ ਧੂੰਆਂ, ਕਹਿਰੀ ਅੱਗ ਨਜ਼ਰ ਆਈ
ਬਾਂਸਾਂ ਦੇ ਜੰਗਲ ਵਿਚ ਦੂਰੋਂ ਦਿਸਦੇ ਬਹੁਤ ਉਜਾਲੇ ਸੀ


ਅੰਨ੍ਹੇ ਦੇ ਹੱਥਾਂ ਵਿਚ ਸ਼ੀਸ਼ਾ, ਬੋਲੇ਼ ਦੇ ਹੱਥਾਂ ਵਿਚ ਸਾਜ਼
ਤੇਰੇ ਸ਼ਹਿਰ ਦਿਆਂ ਵਸਨੀਕਾਂ ਦੇ ਵੀ ਸ਼ੌਕ ਨਿਰਾਲੇ ਸੀ

ਆਖ਼ਰ ਤੀਕ ਮਿਲਣ ਨਾ ਦਿੱਤਾ ਜਿਸ ਨੇ ਮੈਨੂੰ ਮੇਰੇ ਨਾਲ਼
ਉਮਰ ਗੁਆ ਕੇ ਸੋਚਾਂ ਹੁਣ ਮੈਂ ਐਸਾ ਕੌਣ ਵਿਚਾਲੇ਼ ਸੀ

ਮੇਰੇ ਦਿਲ ਦਾ ਹਾਲ ਮੁਸਾਫਿਰਖਾਨੇ ਵਾਲਾ ਹੋਇਆ ਹੈ
ਏਥੇ ਜੋ ਵੀ ਆਏ ਇਕ ਦੋ ਘੜੀਆਂ ਠਹਿਰਨ ਵਾਲੇ਼ ਸੀ   .....
ਕਿਵੇ ਲੱਗੀ  ਜਰੂਰ   ਦੱਸਿਓ ਤੁਹਾਡੇ ਲਈ ਹੋਰ ਪੇਸ਼ ਕਰਦਾ ਰਹਾਗਾ ...........

Tuesday, February 28, 2012

ਗ਼ਜ਼ਲ (ਮੈਨੂੰ ਤਾਂ ਮੇਰੇ ਦੋਸਤਾ)-(ਸ਼ਿਵ ਕੁਮਾਰ ਬਟਾਲਵੀ)

shiv kumar dian eh lines mainu sab ton zyada psand ne ,sayad har uh person nu jo life di boringness nu samjh sakda ..... iss gall nu shiv hor vi clear karda hai apne ikko ikk interview de vich  
see here this interview .. te zyada loki apne sab ton zyada trusted person ton hurt hunde ...kise shayar ne vi kiha 
apne hi hote hain jo dil pe vaar karte hain ,
gairo ko kia pata ki dil kis baat pe dukhta hai...
shiv di eve di hi ikk gazal tuhade sahmne pesh hai......dyan deo ...

ਮੈਨੂੰ ਤਾਂ ਮੇਰੇ ਦੋਸਤਾ,ਮੇਰੇ ਗ਼ਮ ਨੇਂ ਮਾਰਿ‌ਆ
ਹੈ ਝੂਠੀ ਤੇਰੀ ਦੋਸਤੀ ਦੇ,ਦਮ ਨੇਂ ਮਾਰਿ‌ਆ

ਮੈਨੂੰ ਤੇ ਜੇਠ-ਹਾੜ ਤੇ,ਕੋ‌ਈ ਨਹੀਂ ਗਿਲ੍ਹਾ..
ਮੇਰੇ ਚਮਨ ਨੂੰ ਚੇਤ ਦੀ,ਸ਼ਬਨਮ ਨੇਂ ਮਾਰਿ‌ਆ

ਮੱਸਿ‌ਆ ਦੀ ਕਾਲੀ ਰਾਤ ਦਾ,ਕੋ‌ਈ ਨਹੀਂ ਕਸੂਰ..
ਸਾਗਰ ਨੂੰ ਉਸ ਦੀ ਆਪਣੀ,ਪੂਨਮ ਨੇਂ ਮਾਰਿ‌ਆ

ਇਹ ਕੋਣ ਹੈ ਜੋ ਮੌਤ ਨੂੰ,ਬਦਨਾਮ ਕਰ ਰਿਹਾ..
ਇਨਸਾਨ ਨੂੰ ਇਨਸਾਨ ਦੇ,ਜਨਮ ਨੇਂ ਮਾਰਿ‌ਆ

ਚੜ੍ਹਿ‌ਆ ਸੀ ਜਿਹੜਾ ਸੂਰਜ,ਡੁੱਬਣਾਂ ਸੀ ਉਸ ਜਰੂਰ..
ਕੋ‌ਈ ਝੂਠ ਕਹਿ ਰਿਹਾ ਹੈ,ਕਿ ਪੱਛਮ ਨੇਂ ਮਾਰਿ‌ਆ

ਮੰਨਿ‌ਆਂ ਕਿ ਮੋ‌ਇ‌ਆਂ-ਮਿੱਤਰਾਂ ਦਾ,ਗ਼ਮ ਵੀ ਹੈ ਮਾਰਦਾ..
ਬਹੁਤਾ ਪਰ ਇਸ ਦਿਖਾਵੇ ਦੇ,ਮਾਤਮ ਨੇਂ ਮਾਰਿ‌ਆ

ਕਾਤਿਲ ਕੋ‌ਈ ਦੁਸ਼ਮਣ ਨਹੀਂ,ਮੈਂ ਠੀਕ ਆਖਦਾਂ..
"ਸ਼ਿਵ" ਨੂੰ ਤਾਂ "ਸ਼ਿਵ" ਦੇ ਆਪਣੇ ਮਹਿਰਮ ਨੇ ਮਾਰਿਐ


ਸੁਪਨਾ

punjabi de kise unknown poet di kavita supna tuhade lai pesh hai .....zroor pado vadia lagge tan agge forward kareo ...te like comment kareo ..."supna"

ਉਸਨੇ ਕਿਹਾ
ਤੇਰਾ ਸੁਪਨਾ ਕੀ ਏ ?

ਮੈਂ ਕਿਹਾ…..

ਮੇਰੇ ਬਹੁਤ ਸੁਪਨੇ ਨੇ

ਉਸਨੇ ਹੱਸ ਕੇ ਕਿਹਾ
ਮਤਲਬ ਤੇਰਾ ਕੋਈ ਸੁਪਨਾ ਈ ਨਹੀਂ ਏ

ਫਿਰ ਪਤਾ ਨਹੀਂ ਕਦੋਂ
ਓਹ ਮੇਰਾ ਸੁਪਨਾ ਬਣ ਗਈ

ਪਰ

ਨਾ ਉਸਨੇ ਫਿਰ ਕਦੇ ਪੁਛਿਆ

ਤੇ ਨਾ ਮੈਂ ਦੱਸਿਆ

ਕਿ ਮੇਰਾ ਸੁਪਨਾ ਕੀ ਏ

ਤੇ ਹੁਣ ਉਹ ਨਹੀਂ ਏ
ਮੇਰੇ ਕੋਲ

ਉਹਦਾ ਸੁਪਨਾ ਹਾਲੇ ਵੀ ਏ

ਤੇ ਓਹੀ ਸਵਾਲ
ਮੈਂ ਹਰ ਕਿਸੇ ਨੂੰ

ਪੁਛਦਾ ਰਹਿਨਾ

ਤੇਰਾ ਸੁਪਨਾ ਕੀ ਏ?